ਚਰਚਾ ਦੇ ਵਿਚ ਹੈ ਗਾਇਕ ਜਗਤਾਰ ਲਾਲੀ ਦਾ ਨਵਾਂ ਗੀਤ ਮਿਰਜ਼ਾ ਸਾਹਿਬਾਂ
ਪਿਛਲੀ ਦਿਨੀ 24 ਫਰਵਰੀ 2018 ਨੂੰ ਗਾਇਕ ਜਗਤਾਰ ਲਾਲੀ ਦਾ ਨਵਾਂ ਸਿੰਗਲ ਟਰੈਕ ਮਿਰਜ਼ਾ ਸਾਹਿਬਾਂ ਹੋਮਕਾਸ੍ਟ ਰਿਕਾਰਡਸ ਵਲੋਂ ਰਿਲੀਜ ਕੀਤਾ ਗਿਆ | ਗੀਤ ਦੀ ਪ੍ਰੋਮੋਸ਼ਨ ਦੇ ਸਿਲਸਿਲੇ ਵਿਚ ਓਹਨਾ ਦੀ ਸਟਾਰਡਬਜ਼ ਏੰਟਰਟੇਨਮੇੰਟ ਦੇ ਡਾਇਰੈਕਟਰ ਗੁਲਜ਼ਾਰ ਬੈਂਸ ਨਾਲ ਇੱਕ ਮੁਲਾਕਾਤ ਕੀਤੀ ਗਈ, ਜਿਸ ਵਿਚ ਓਹਨਾ ਨੇ ਆਪਣੇ ਸੰਗੀਤਕ ਸਫਰ ਅਤੇ ਘਰੇਲੂ ਜਿੰਦਗੀ ਬਾਰੇ ਕੁੱਜ ਤੱਥ ਫਰੋਲੇ| ਗਾਇਕ ਜਗਤਾਰ ਲਾਲੀ ਦਾ ਜਨਮ ਪਿੰਡ ਫਿਰਵਰਿਯਾ ਵਿਚ ਪਿਤਾ ਮਕਬੂਲ ਅਤੇ ਮਾਤਾ ਸਵਰਨੋ ਦੇ ਘਰ ਹੋਇਆ | ਓਹਨਾ ਦੱਸਿਆ ਕਿ ਛੋਟੇ ਹੁੰਦੇ ਜਦ ਸਕੂਲ ਵਿੱਚ ਬਾਲ ਸਭਾ ਵਿੱਚ ਬਾਕੀ ਵਿਦਿਆਰਥੀਆਂ ਨੂੰ ਗਾਉਂਦੇ ਹੁੰਦੇ ਵੇਖਦੇ ਸਨ ਤੇ ਮਨ ਵਿੱਚ ਇੱਕ ਚਿਣਗ ਜਿਹੀ ਉੱਠਦੀ ਕਿ ਮੈਂ ਵੀ ਇਹਨਾਂ ਵਾਂਗ ਗਾ ਸਕਦਾ ਹਾਂ ਤੇ ਓਹਨਾ ਨੇ ਸਿਰਫ 14 ਸਾਲ ਦੀ ਉਮਰ ਵਿੱਚ ਸਕੂਲ ਵਿੱਚ ਗਾਣਾ ਸ਼ੁਰੂ ਕਰ ਦਿੱਤਾ ਜਿਸ ਨੂੰ ਓਹਨਾ ਦੇ ਅਧਿਆਪਕਾਂ ਅਤੇ ਓਹਨੇ ਦੇ ਸਾਥੀਆਂ ਨੇ ਬਹੁਤ ਸਰਾਹਿਆ , ਬਾਅਦ ਵਿੱਚ ਕਿਸੀ ਨਿਜੀ ਕਾਰਨਾਂ ਕਰਕੇ ਉਹ ਜਿਆਦਾ ਉਚੇਰੀ ਸਿੱਖਿਆ ਨਹੀਂ ਪ੍ਰਾਪਤ ਕਰ ਸਕੇ ਪਰ ਓਹਨਾ ਨੇ ਗੀਤ ਸੰਗੀਤ ਦਾ ਸਾਥ ਨਹੀਂ ਛੱਡਿਆ ਅਤੇ ਵਿਆਹਾਂ ਸ਼ਾਦੀਆਂ ਵਿੱਚ ਗੀਤ ਸੁਣਾਉਣ ਨੂੰ ਹੀ ਆਪਣਾ ਮੁੱਖ ਕਿੱਤਾ ਬਣਾ ਲਿਆ ਅਤੇ ਬਾਅਦ ਵਿੱਚ ਆਪਣੇ ਇਲਾਕੇ ਦੇ ਮਸ਼ਹੂਰ ਸੰਗੀਤ ਉਸਤਾਦ ਲਾਲ ਸਿੰਘ ਦੀ ਸ਼ਾਗਰੀਦੀ ਕੀਤੀ ਅਤੇ ਸੰਗੀਤ ਦੀ ਬਾਰੀਕੀਆਂ ਨੂੰ ਹੋਰ ਡੁੰਗਾਈ ਨਾਲ ਜਾਣਿਆ|
ਓਹਨਾ ਦੱਸਿਆ ਕਿ ਮਿਰਜ਼ਾ ਸਾਹਿਬਾਂ ਤੋਂ ਪਹਿਲਾਂ ਉਹ ਲੋਕਾਂ ਦੀ ਕਚਹਿਰੀ ਵਿੱਚ "ਨਨਕਾਣਾ ਸਾਹਿਬ " , ਮਸੀਹੀ ਭਾਈਚਾਰੇ ਨੂੰ ਸਮਰਪਤ " ਚਰਣੀ ਦੇ ਵਿੱਚ " ਅਤੇ ਹੋਰ ਕਈ ਸੰਗੀਤਕ ਵੀਡਿਓਜ਼ ਪੇਸ਼ ਕਰ ਚੁੱਕੇ ਹਨ| ਆਪਣੇ ਨਵੇਕਲੇ ਰਿਲੀਜ਼ ਮਿਰਜ਼ਾ ਸਾਹਿਬਾਂ ਬਾਰੇ ਓਹਨਾ ਦੱਸਿਆ ਕਿ ਇਸ ਗੀਤ ਨੂੰ ਬਣਾਉਣ ਲਈ ਓਹਨਾ 3 ਮਹੀਨੇ ਦੀ ਅਣਥੱਕ ਮੇਹਨਤ ਕੀਤੀ ਜਿਸ ਵਿੱਚ ਗੀਤ ਦੇ ਲੇਖਕ "ਰਸ਼ਪਾਲ ਖੇਮਕਰਨ " ਮਿਊਜ਼ਿਕ ਡਾਇਰੈਕਟਰ ਤੇ ਗੁਰੂ "ਲਾਲ ਸਿੰਘ " ਅਤੇ ਟੀਮ ਹੋਮਕਾਸ੍ਟ ਨੇ ਓਹਨਾ ਦੀ ਪੂਰੀ ਮਦਦ ਕੀਤੀ | ਓਹਨਾ ਨੇ ਦੱਸਿਆ ਕਿ 2018 ਵਿੱਚ ਘਟੋ ਘੱਟ ਉਹ ਚਾਰ ਗੀਤ ਰਿਲੀਜ਼ ਕਰਨਗੇ ਜਿਸ ਵਿੱਚ ਉਹ ਭਰੂਣ ਹਤਿਆ ਜਿਹਾ ਗੰਭੀਰ ਮੁੱਦਾ ,ਜੋਗਾ ਚੱਕਵਾਲਾ ਦਾ ਲਿਖਿਆ ਗੀਤ "ਕੁੱਖ ਵਿਚੋਂ ਧੀ ਬੋਲਦੀ" ਰਾਹੀਂ ਸਾਂਝਾ ਕਰਨਗੇ , ਅਤੇ ਜਸਬੀਰ ਤੇਜਾ ਦਾ ਲਿਖਿਆ " ਧੀ ਜੱਟਾ ਦੀ " ਵੀ ਲੋਕਾਂ ਦੀ ਕਚਹਿਰੀ ਚ ਪੇਸ਼ ਕਰਨਗੇ ,ਬਾਕੀ "ਮਿਰਜ਼ਾ ਸਾਹਿਬਾਂ" ਦੇ ਗੀਤਕਾਰ "ਰਸ਼ਪਾਲ ਖੇਮਕਰਨ" ਦੀ ਕਲਮ ਤੋਂ ਵੀ ਉਹ 2 ਤੋਂ 3 ਗੀਤ ਲੋਕਾਂ ਸਾਹਮਣੇ ਹਾਜ਼ਰ ਨਾਜ਼ਰ ਕਰਨਗੇ |
ਮਿਰਜ਼ਾ ਸਾਹਿਬਾਂ ਡੀ ਡੀ ਪੰਜਾਬੀ ਉੱਤੇ ਕਾਫੀ ਮਕਬੂਲ ਹੋ ਰਿਹਾ ਹੈ ਅਤੇ ਇਸਨੂੰ ਤੁਸੀਂ ਸ਼ੁਕਰਵਾਰ 9 ਮਾਰਚ ਰਾਤੀਂ 8 ਵਜੇ ਪ੍ਰੋਗਰਾਮ ਛਣਕਾਰ ਅਤੇ ਸ਼ਨੀਵਾਰ 10 ਮਾਰਚ ਰਾਤੀਂ 8 :30 ਵਜੇ ਪ੍ਰੋਗਰਾਮ "ਉੱਡ ਦਾ ਡੋਰੀਆ" ਵਿੱਚ ਵੇਖ ਸਕਦੇ ਹੋ | ਇਸ ਤੋਂ ਇਲਾਵਾ ਮਿਰਜ਼ਾ ਸਹਿਬਾਨ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਡਿਜਿਟਲ ਸਟੋਰੇਜ਼ ਜਿਵੇਂ ਗਾਣਾ.ਕਾਮ, ਸਾਵਣ.ਕਾਮ ,ਆਯੀਟਯੂਨਜ਼ ਆਦਿ ਦੇ ਨਾਲ ਮਸ਼ਹੂਰ ਫ੍ਰੀ ਐਮ ਪੀ ਥ੍ਰੀ ਡਾਊਨਲੋਡਿੰਗ ਸਾਈਟਸ ਅਤੇ ਯੂਟਯੂਬ.ਕਾਮ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ | ਇਸ ਮੌਕੇ ਓਹਨਾ ਸੰਗੀਤਕਾਰ ਲਾਲ ਸਿੰਘ , ਗੀਤਕਾਰ ਰਸ਼ਪਾਲ ਖੇਮਕਰਨ , ਟੀਮ ਹੋਮਕਾਸ੍ਟ ਦੇ ਪ੍ਰਬੰਧਕ ਰਵਿੰਦਰ ਕਾਹਲੋਂ ਅਤੇ ਮੀਡਿਆ ਦੇ ਪਹੁੰਚੇ ਪਤਵੰਤੇ ਸੱਜਣਾ ਦਾ ਦਿਲੋਂ ਨਿੱਘਾ ਧੰਨਵਾਦ ਕੀਤਾ |